ਪਰਿਵਾਰ ਹਾਲੇ ਵੀ ਪਰਿਵਾਰ ਹੈ . . . . ਪਿਆਰ ਹਾਲੇ ਵੀ ਪਿਆਰ ਹੈ . . . .

punjabi

ਪਰਿਵਾਰ ਹਾਲੇ ਵੀ ਪਰਿਵਾਰ ਹੈ . . . . ਪਿਆਰ ਹਾਲੇ ਵੀ ਪਿਆਰ ਹੈ . . . .

ਕਈ ਮਾਪਿਆਂ ਅਤੇ ਪਰਿਵਾਰਾਂ ਦੀ ਜਿੰਦਗੀ ਵਿੱਚ ਅਜਿਹਾ ਪਿਆਰਾ ਵਿਅਕਤੀ ਹੁੰਦਾ ਹੈ ਜੋ ਕਿ ਸਮਲੈਂਗਿਕ ਔਰਤ, ਸਮਲੈਂਗਿਕ ਪੁਰਸ਼, ਬਾਇਸੈਕਸੁਅਲ ਜਾਂ ਟ੍ਰਾਂਸਜੈਂਡਰ (LGBT) ਹੁੰਦਾ ਹੈ। ਜਦੋਂ ਪਿਆਰਾ ਵਿਅਕਤੀ ‘ਸਮਲਿੰਗੀ ਸਾਬਤ ਹੁੰਦਾ ਹੈ’, ਉਦੋਂ ਪਰਿਵਾਰਕ ਮੈਮਬਰਾਂ ਲਈ ਸੁਆਲ ਖੜ੍ਹੇ ਹੋਣੇ ਸੁਭਾਵਕ ਹਨ। ਤੁਹਾਡੇ ਸੁਆਲਾਂ ਦਾ ਪਤਾ ਲਗਾਉਣ ਲਈ ਸ਼ੁਰੂਆਤੀ ਤੌਰ ਤੇ, ਇੱਥੇ ਜਾਣਨ ਲਈ ਕੁਝ ਮਹੱਤਵਪੂਰਨ ਤੱਥ ਦਿੱਤੇ ਗਏ ਹਨ:

  • ਲੋਕ ਇਹ ਚੋਣ ਨਹੀਂ ਕਰਦੇ ਕਿ ਉਨ੍ਹਾਂ ਨੂੰ ਕਿਸ ਨਾਲ ਜਾਂ ਕਿਵੇਂ ਪਿਆਰ ਕਰਨਾ ਚਾਹੀਦਾ ਹੈ

ਇੱਕ LGBT ਵਜੋਂ ਪਛਾਣ ਹੋਣਾ ਪਸੰਦ ਜਾਂ ਸੰਯੋਗ ਦਾ ਮਸਲਾ ਨਹੀਂ ਹੈ। ਇਹ ਅਮਰੀਕਾ ਵਿੱਚ ਆਉਣ, ਵੱਡੇ ਸ਼ਹਿਰਾਂ ਵਿੱਚ ਰਹਿਣ, ਜਾਂ LGBT ਦੋਸਤ ਬਣਾਉਣ ਤੋਂ ਪੈਦਾ ਨਹੀਂ ਹੁੰਦਾ ਹੈ। ਅਸਲ ਵਿੱਚ, UCLA ਸਕੂਲ ਆਫ ਲਾਅ ਵਿਖੇ ਵਿਲਿਅੰਸ ਇੰਸਟੀਟਿਉਟ ਦੇ ਮੁਤਾਬਕ, ਅਮਰੀਕਾ ਵਿੱਚ 325,000 ਜਾਂ 2.8% ਏਸ਼ੀਆ ਮਹਾ-ਦਵੀਪ ਦੀ ਆਬਾਦੀ ਦੀ ਪਛਾਣ LGBT ਵਜੋਂ ਕੀਤੀ ਗਈ ਹੈ। ਜਦਕਿ ਕੋਈ ਵੀ ਯਕੀਨ ਨਾਲ ਇਹ ਨਹੀਂ ਜਾਣਦਾ ਕਿ ਲਿੰਗੀ ਅਨੁਕੂਲਨ ਅਤੇ ਲਿੰਗੀ ਪਛਾਣ ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ, ਜ਼ਿਆਦਾਤਰ LGBT ਵਿਅਕਤੀਆਂ ਨੂੰ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਅੰਤਰ ਬਾਰੇ ਪਤਾ ਲੱਗ ਜਾਂਦਾ ਹੈ।

  • ਮਾਪਿਆਂ ਅਤੇ ਉਨ੍ਹਾਂ ਦੇ LGBT ਬੱਚੇ ਨੇ ਕੁਝ ਵੀ ਗਲਤ ਨਹੀਂ ਕੀਤਾ

LGBT ਦੇ ਮਾਪਿਆਂ ਲਈ ਕਸੂਰਵਾਰ ਅਤੇ ਸ਼ਰਮਿੰਦਗੀ ਮਹਿਸੂਸ ਹੋਣਾ ਆਮ ਸ਼ੁਰੂਆਤੀ ਭਾਵਨਾਵਾਂ ਹਨ, ਪਰ ਮਾਪੇ ਉਨ੍ਹਾਂ ਦੇ LGBT ਬਣਨ ਦਾ ਕਾਰਨ ਨਹੀਂ ਹੁੰਦੇ ਹਨ। ਕੋਈ ਵੀ ਅਜਿਹੇ ਗਿਆਤ ਵਾਤਾਵਰਨ ਸਬੰਧੀ ਕਾਰਨ ਉਪਲਬਧ ਨਹੀਂ ਹਨ “ਜਿਨ੍ਹਾਂ ਦੇ ਕਾਰਨ” ਕੋਈ ਵਿਅਕਤੀ LGBT ਬਣਦਾ ਹੈ। LGBT ਹੋਣਾ ਬੱਸ ਇੱਕ ਅਜਿਹੀ ਗੱਲ ਹੈ ਕਿ ਬੱਚਾ ਕੌਣ ਹੈ। ਖੋਜ ਵਿੱਚ ਦੇਖਿਆ ਗਿਆ ਹੈ ਕਿ ਪਰਿਵਾਰ ਦੀ ਮਨਜ਼ੂਰੀ ਸਿਹਤ ਅਤੇ ਕਲਿਆਣ ਨੂੰ ਵਧਾਵਾ ਦਿੰਦੀ ਹੈ। ਪਰਿਵਾਰ ਦਾ ਪਿਆਰ ਅਤੇ ਸਮਰਥਨ ਜੋਖਮ-ਭਰੇ, ਆਪਣੇ-ਆਪ ਨੂੰ ਹਾਨੀ ਪਹੁੰਚਾਉਣ ਵਾਲੇ ਰਵੱਈਏ ਨੂੰ ਘਟਾਉਂਦਾ ਹੈ ਜਿਵੇਂ ਕਿ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਕਰਨਾ, ਸਿਹਤ ਸਬੰਧੀ ਜੋਖਮ ਲੈਣੇ, ਅਤੇ ਆਤਮ-ਹੱਤਿਆ।

  • LGBTਵਿਅਕਤੀਆਂ ਦਾ ਜੀਵਨ ਖੁਸ਼ਨੁਮਾ ਅਤੇ ਸਫਲ ਹੁੰਦਾ ਹੈ

ਕਈ LGBT ਸੰਤੋਖਪੂਰਨ ਅਤੇ ਸਿਹਤਮੰਦ ਜੀਵਨ ਦੀ ਅਗਵਾਈ ਕਰ ਸਕਦੇ ਹਨ। ਅਮਰੀਕਾ ਅਤੇ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਕਈ ਪ੍ਰਦੇਸ਼ ਅਤੇ ਦੇਸ਼ ਇੱਕ ਹੀ ਲਿੰਗ ਦੇ ਵਿਆਹ ਨੂੰ ਮਾਨਤਾ ਦਿੰਦੇ ਹਨ। ਵਿਲਿਅੰਸ ਇੰਸਟੀਟਿਉਟ ਨੇ ਦੇਖਿਆ ਕਿ ਇੱਕ ਹੀ ਲਿੰਗ ਦੇ ਸਬੰਧਾਂ ਵਿੱਚ ਹੋਣ ਵਾਲੇ 33,000 AAPIਵਿੱਚੋਂ 26% ਬੱਚੇ ਪਾਲਨ-ਪੋਸ਼ਣ ਕਰ ਰਹੇ ਹਨ। ਇਸ ਤੋਂ ਇਲਾਵਾ, LGBT ਵਿਅਕਤੀ ਸਫਲ ਜੀਵਿਕਾ ਦਾ ਆਨੰਦ ਲੈਂਦੇ ਹਨ। ਕਈ ਵਪਾਰ, ਕੰਪਨੀਆਂ, ਏਜੰਸੀਆਂ, ਅਤੇ ਗੈਰ-ਲਾਭ ਸੰਗਠਨ ਸੁਤੰਤਰ ਤੌਰ ਤੇ ਉਨ੍ਹਾਂ ਦੇ LGBT ਮੁਲਾਜ਼ਮਾਂ ਦਾ ਸਮਰਥਨ ਕਰਦੇ ਹਨ।

  • ਜ਼ਿਆਦਾ ਵਿਸ਼ਵਾਸ ਦੀਆਂ ਪਰੰਪਰਾਵਾਂ ਵਿਕਸਤ ਹੋ ਰਹੀਆਂ ਹਨ ਅਤੇ ਇਹ LGBT ਵਿਅਕਤੀਆਂ ਨੂੰ ਜ਼ਿਆਦਾ ਮਹੱਤਵ ਦਿੰਦੀਆਂ ਹਨ

ਤੇਜ਼ੀ ਨਾਲ, ਕਈ ਵਿਸ਼ਵਾਸ ਅਤੇ ਧਰਮ LGBT ਵਿਅਕਤੀਆਂ ਦਾ ਸੁਆਗਤ ਕਰਨ ਲਈ ਅੱਗੇ ਆ ਰਹੇ ਹਨ। ਸ਼ਾਸਤਰਾਂ ਦੇ ਕੁਝ ਪੈਰਿਆਂ ਨੂੰ ਕਿਸੇ ਖਾਸ ਸਮੇਂ ਦੀ ਸੋਚ ਅਤੇ ਸੱਭਿਅਤਾ ਦੀ ਵਿਆਖਿਆ ਕਰਨ ਲਈ ਲਿੱਖਿਆ ਗਿਆ ਸੀ। ਕਈ ਧਰਮ ਹੁਣ ਇਹ ਮੰਨਦੇ ਹਨ ਕਿ LGBT ਵਿਅਕਤੀਆਂ ਨੂੰ ਅਪਣਾਉਣਾ ਮਜਬੂਤ ਧਾਰਮਕ ਅਤੇ ਮਾਨਸਕ ਮੁੱਲਾਂ ਨੂੰ ਮਹੱਤਵ ਦੇਣਾ ਹੈ ਜਿਵੇਂ ਕਿ ਰਹਿਮ, ਪਿਆਰ, ਦਿਆਲੂਤਾ, ਅਤੇ ਹੋਰਾਂ ਨਾਲ ਵਿਹਾਰ ਕਰਨ ਲਈ ਵਿਸ਼ਵਾਸ ਕਿ ਕੋਈ ਵਿਅਕਤੀ ਉਸ ਨਾਲ ਕਿਸ ਤਰ੍ਹਾਂ ਵਿਹਾਰ ਕੀਤੇ ਜਾਣ ਨੂੰ ਪਸੰਦ ਕਰੇਗਾ।

  • ਦੁਨੀਆ ਨੂੰ ਸਾਰਿਆਂ ਲਈ ਇੱਕ ਬੇਹਤਰ ਥਾਂ ਬਣਾਓ

ਕਈ ਪ੍ਰਦੇਸ਼ਕ ਅਤੇ ਨਗਰ ਨਿਗਮ ਦੇ ਨਾਗਰਕ ਅਧਿਕਾਰਾਂ ਦੇ ਕਨੂੰਨ LGBT ਵਿਅਕਤੀਆਂ ਦੀ ਰੱਖਿਆ ਕਰਦੇ ਹਨ। ਫੇਰ ਵੀ, ਉਨ੍ਹਾਂ ਲਈ ਭੇਦਭਾਵ ਦੀ ਸੰਭਾਵਨਾ ਜਾਰੀ ਰਹਿੰਦੀ ਹੈ ਜੋ ਅਲੱਗ ਹਨ। ਇੱਕ ਅਜਿਹੀ ਦੁਨੀਆ ਦਾ ਨਿਰਮਾਣ ਕਰਨਾ ਸਾਡੀ ਜੁੰਮੇਵਾਰੀ ਹੈ ਜੋ ਕਿ ਜਾਤ, ਨੈਤਿਕਤਾ, ਧਰਮ, ਸੁਭਾਵਕ ਜਨਮ ਦੀ ਥਾਂ, ਪ੍ਰਵਾਸੀ ਸਥਿਤੀ, ਲਿੰਗੀ-ਅਨੁਕੂਲਨ, ਜਾਂ ਲਿੰਗੀ ਪਛਾਣ ਦੀ ਪਰਵਾਹ ਕੀਤੇ ਬਿਨਾਂ ਇੱਕ ਦੂਜੇ ਦੇ ਪ੍ਰਤੀ ਨਿਰਪੱਖਤਾ, ਸੁਰੱਖਿਆ ਅਤੇ ਸਤਿਕਾਰ ਨਾਲ ਭਰਪੂਰ ਹੋਵੇ।

  • ਆਪਣੇ-ਆਪ ਨੂੰ ਅਤੇ ਹੋਰਾਂ ਨੂੰ ਸਿੱਖਿਅਤ ਕਰੋ।

ਸਮਰਥਨ ਅਤੇ ਸਰੋਤ ਅਸਾਨੀ ਨਾਲ ਉਪਲਬਧ ਹਨ। PFLAG (ਉਨ੍ਹਾਂ ਮਾਪਿਆਂ, ਪਰਿਵਾਰਾਂ ਅਤੇ ਦੋਸਤਾਂ ਲਈ ਜੋ ਉਨ੍ਹਾਂ ਦੇ LGBT ਪਿਆਰਿਆਂ ਦਾ ਸਮਰਥਨ ਕਰਦੇ ਹਨ), ਨੈਸ਼ਨਲ ਕਵੀਰ ਏਸ਼ਿਅਨ ਪੈਸਿਫਿਕ ਆਈਲੈਂਡਰ ਅਲਾਇੰਸ (NQAPIA) ਅਤੇ ਏਸ਼ਿਅਨ ਪ੍ਰਾਇਡ ਪ੍ਰੋਜੈਕਟ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਰੋਤ ਹਨ। ਉਨ੍ਹਾਂ ਨਾਲ www.pflag.org, www.nqapia.org, www.asianprideproject.orgਤੇ ਸੰਪਰਕ ਕਰੋ।

ਤੁਸੀਂ ਇਕੱਲੇ ਨਹੀਂ ਹੋ।

 

Download the Punjabi leaflet PDF.

Watch the PSA videos.